[Intro: Karan Aujla]
P-POP CULTURE
I told you, I’ma be right here for the concert
Everybody sing
[Refrain: Choir]
P-POP, P-POP, P-POP, P-POP
P-POP, P-POP, P-POP, P-POP
[Verse: Karan Aujla]
ਜਿਥੇ ਗਲੀਆਂ ਸਿਖਾਉਣ, ਫਾਇਦਾ book ਦਾ ਨੀ ਹੁੰਦਾ
ਜਿਹੜਾ ਬੁੱਕਦਾ ਹੁੰਦਾ ਏ, ਓਹ ਟੁੱਕਦਾ ਨੀ ਹੁੰਦਾ
ਜਿਹਨੇ ਟੁੱਕਣਾ ਹੁੰਦਾ ਏ, ਓਹ ਲੁਕਦਾ ਨੀ ਹੁੰਦਾ
ਜਿਹਦੀ ਢੌਂ ਵਿੱਛ ਕਿਲਾ, ਓਹ ਝੁੱਕਦਾ ਨੀ ਹੁੰਦਾ
ਜਿਹਨੇ ਵੇਖੀ ਆ ਗਰੀਬੀ, ਕਦੇ ਸੁੱਟਦਾ ਨੀ ਹੁੰਦਾ
ਜਿਹੜਾ ਜੁੜਿਆ ਖੁਦਾ ਨਾਲ, ਕਦੇ ਟੁੱਟਦਾ ਨੀ ਹੁੰਦਾ
ਜਿਹਨੂੰ ਰੱਬ ਦਿੰਦਾ ਥੱਪੀ, ਓਹ ਰੁੱਕਦਾ ਨੀ ਹੁੰਦਾ
ਦੱਸਾਂ ਨੌਂ ਦੀ ਕਮਾਈ, ਆਲਾ ਫੁੱਕਦਾ ਨੀ ਹੁੰਦਾ
ਓਹ ਜਿਹਦੇ ਯਾਰ ਹੁੰਦੇ ਸੱਪ, ਓਹ ਨੀ ਕਰਦਾ ਐਤਬਾਰ
ਜਿਹਨੂੰ ਮਿਲਿਆ ਨਾ ਹੋਵੇ, ਓਹ ਨੀ ਕਰਦਾ ਪਿਆਰ
ਜਿਹਨੇ ਗਿਣੇ ਹੁੰਦੇ ਲਾਰੇ, ਓਹ ਨੀ ਗਿੰਦਾ ਫਿਰ ਤਾਰੇ
ਓਹ ਨੀ ਹਵਾ ’ਚ ਚਲਾਉਂਦਾ, ਜਿਹੜਾ ਖੇਡ ਦਾ ਸ਼ਿਕਾਰ
ਜਿਹਦੇ ਜ਼ਖਮ ਹੁੰਦੇ ਆ, ਲੂਣ ਭੁੱਖ ਦਾ ਨੀ ਹੁੰਦਾ
ਜਿਹਨੂੰ ਦਿਲ ਦਾ ਹੁੰਦਾ ਏ, ਓਹਨੂੰ ਮੁਖ ਦਾ ਨੀ ਹੁੰਦਾ
ਜਿਹਨੂੰ ਖੁਸ਼ੀ ਦਾ ਹੁੰਦਾ ਏ, ਓਹਨੂੰ ਦੁੱਖ ਦਾ ਨੀ ਹੁੰਦਾ
ਜਿਹੜਾ ਚਿਰਾ ਤੋਂ ਪਿਆਸਾ, ਓਹਨੂੰ ਭੁੱਖ ਦਾ ਨੀ ਹੁੰਦਾ
ਅੱਖ ਗਿੱਲੀ ਨਾ ਹੁੰਦੀ, ਤੇ ਪਾਣੀ ਸੁੱਕਦਾ ਨੀ ਹੁੰਦਾ
ਜਿਹਨੇ ਸਿੱਟ’ਣਾ ਹੁੰਦਾ ਏ, ਓਹ ਚੁੱਕਦਾ ਨੀ ਹੁੰਦਾ
ਸਾਲੀ ਜਿੰਦ ਮੁੱਕ ਜਾਂਦੀ, ਵੈਰ ਮੁੱਕਦਾ ਨੀ ਹੁੰਦਾ
ਜਿਹਦੀ ਢੌਂ ਵਿੱਛ ਕਿਲਾ, ਓਹ ਝੁੱਕਦਾ ਨੀ ਹੁੰਦਾ
ਜਿਵੇਂ ਯਾਰਾ ਉੱਤੇ ਕਿਤਾ ਹੋਏ, ਜਿੱਤਾ ਨੀ ਹੁੰਦੇ
ਜਿਵੇਂ ਮਿੱਤਰਾਂ ਨੂੰ ਹੱਥ, ਕਦੇ ਪਾ ਨੀ ਹੁੰਦੇ
ਜਿਵੇਂ ਸ਼ੇਰਾ ਦੇ ਮੁਕਾਬਲੇ ’ਚ, ਕਾ ਨੀ ਹੁੰਦੇ
ਜਿਵੇਂ ਮਿਹਨਤਾਂ ਬਗੈਰ, ਕਦੇ ਨਾ ਨੀ ਹੁੰਦੇ
ਸਾਡੇ ਪਿੰਡ ’ਚ ਸਿਆਲ ਹੁੰਦਾ, ਸਰਦੀ ਨੀ ਹੁੰਦੀ
ਜੱਟਾ ਦੁਨੀਆਂ ਕਦੇ ਵੀ, ਦੱਸਾ ਜੜਦੀ ਨੀ ਹੁੰਦੀ
ਹਵਾ ਨਾਲ ਨਾ ਦੇਵੇ ਤਾਂ, ਗੁੱਡੀ ਚੜ੍ਹਦੀ ਨੀ ਹੁੰਦੀ
ਮਾਲ ਖਰਾ ਨਾ ਹੋਵੇ ਤਾਂ, ਅੱਖਾਂ ਖੜ੍ਹਦੀ ਨੀ ਹੁੰਦੀ
ਜਿਵੇਂ ਕੱਲੇ ਆਲਾ ਰੌਬ, ਪੂਰੇ ਜੱਟ ਦਾ ਨੀ ਹੁੰਦਾ
ਜਿਹੜਾ ਠੱਗਿਆ ਹੁੰਦਾ ਏ, ਕਦੇ ਲੁੱਟਦਾ ਨੀ ਹੁੰਦਾ
ਜਿਹੜਾ ਕੁੱਟਦਾ ਬਦਾਮ, ਗੱਲਾਂ ਕੁੱਟਦਾ ਨੀ ਹੁੰਦਾ
ਹੁੰਦੀ ਅੰਦਰ ਦਲੇਰੀ, ਜ਼ੋਰ ਗੁੱਟ ਦਾ ਨੀ ਹੁੰਦਾ
ਪੈਸਾ ਘੱਟ ਪਵੇਂ, ਹੋ ਜਾਵੇ ਪੈਸਾ ਮੁੱਕਦਾ ਨੀ ਹੁੰਦਾ
ਜਿਹਦੇ ਮੋਢਿਆਂ ਤੇ ਭਾਰ, ਉਥੋਂ ਫੁੱਕਦਾ ਹੁੰਦਾ
ਜਿਵੇਂ Aujle ਦਾ ਗਾਲਾ, ਕਾਲੀ ਹੂਕ ਦਾ ਨੀ ਹੁੰਦਾ
ਜਿਹਦੀ ਢੌਂ ਵਿੱਛ ਕਿਲਾ, ਓਹ ਝੁੱਕਦਾ ਨੀ ਹੁੰਦਾ, ਨਾ–ਨਾ
[Refrain: Choir]
P-POP, P-POP, P-POP, P-POP
P-POP, P-POP, P-POP, P-POP
Man like Ikky!
[Instrumental Break]
[Outro: Choir]
P-POP, P-POP, P-POP, P-POP
P-POP, P-POP, P-POP